1. ਮੁੱਖ ਪੰਨਾ
  2. ਸਮਾਜ

ਵ੍ਹਾਈਟ ਰੌਕ ਵਿੱਚ ਕਤਲ ਕੀਤੇ ਪੰਜਾਬੀ ਨੌਜਵਾਨ ਦੀ ਹੋਈ ਪਹਿਚਾਣ

ਅਲੱਗ ਮਾਮਲੇ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਜ਼ਖ਼ਮੀ

ਕੁਲਵਿੰਦਰ ਸੋਹੀ ਇੱਕ ਪਲੰਬਰ ਸੀ ਜਿਸਨੇ ਹਾਲ ਹੀ ਵਿੱਚ ਰੈੱਡ ਸੀਲ ਸਰਟੀਫਿਕੇਟ ਪ੍ਰਾਪਤ ਕੀਤਾ ਸੀ।

ਕੁਲਵਿੰਦਰ ਸੋਹੀ ਇੱਕ ਪਲੰਬਰ ਸੀ ਜਿਸਨੇ ਹਾਲ ਹੀ ਵਿੱਚ ਰੈੱਡ ਸੀਲ ਸਰਟੀਫਿਕੇਟ ਪ੍ਰਾਪਤ ਕੀਤਾ ਸੀ।

ਤਸਵੀਰ: ਧੰਨਵਾਦ ਸਹਿਤ ਗਗਨ ਸਿੰਘ / ਸੀਬੀਸੀ

RCI

ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ, ਵ੍ਹਾਈਟ ਰੌਕ ਵਿੱਚ ਕਤਲ ਕੀਤੇ ਗਏ ਇਕ ਨੌਜਵਾਨ ਦੀ ਪਹਿਚਾਣ ਪੰਜਾਬ ਮੂਲ ਦੇ 27 ਵਰ੍ਹਿਆਂ ਦੇ ਕੁਲਵਿੰਦਰ ਸੋਹੀ ਵਜੋਂ ਹੈ I

ਵ੍ਹਾਈਟ ਰੌਕ ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਤ 9:30 ਵਜੇ ਦੇ ਕਰੀਬ ਇਕ ਵਿਅਕਤੀ ਦੇ ਚਾਕੂ ਨਾਲ ਜ਼ਖ਼ਮੀ ਹੋਣ ਦੀ ਰਿਪੋਰਟ ਮਿਲੀ ਸੀ।

ਵ੍ਹਾਈਟ ਰੌਕ, ਬ੍ਰਿਟਿਸ਼ ਕੋਲੰਬੀਆ ਦਾ ਇਕ ਪ੍ਰਸਿੱਧ ਸਥਾਨ ਹੈ , ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਅਤੇ ਆਸ ਪਾਸ ਦੇ ਰਹਿਣ ਵਾਲੇ ਲੋਕ ਘੁੰਮਣ ਆਉਂਦੇ ਹਨ I

ਆਰਸੀਐਮਪੀ ਸਟਾਫ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਘਟਨਾ ਸਥਾਨ 'ਤੇ ਪਹੁੰਚੇ, ਉਹ ਸ਼ੱਕੀ ਨੂੰ ਨਹੀਂ ਲੱਭ ਸਕੇ।  

ਸੋਹੀ ਦੇ ਦੋਸਤ ਅਤੇ ਸਾਬਕਾ ਰੂਮਮੇਟ ਗਗਨ ਸਿੰਘ, ਨੇ ਕਿਹਾ ਕਿ ਕੁਲਵਿੰਦਰ ਸੋਹੀ ਇੱਕ ਪਲੰਬਰ ਸੀ ਜਿਸਨੇ ਹਾਲ ਹੀ ਵਿੱਚ ਰੈੱਡ ਸੀਲ ਸਰਟੀਫਿਕੇਟ ਪ੍ਰਾਪਤ ਕੀਤਾ ਸੀ।

ਆਰਸੀਐਮਪੀ ਮੁਤਾਬਿਕ ਅਜਿਹੀਆਂ ਵਾਰਦਾਤਾਂ ਤੋਂ ਬਾਅਦ ਉਹ ਸ਼ਹਿਰ ਦੇ ਵਾਟਰਫਰੰਟ ਖੇਤਰ ਦੇ ਨਾਲ ਗਸ਼ਤ ਵਧਾ ਰਹੇ ਹਨ।

ਆਰਸੀਐਮਪੀ ਮੁਤਾਬਿਕ ਅਜਿਹੀਆਂ ਵਾਰਦਾਤਾਂ ਤੋਂ ਬਾਅਦ ਉਹ ਸ਼ਹਿਰ ਦੇ ਵਾਟਰਫਰੰਟ ਖੇਤਰ ਦੇ ਨਾਲ ਗਸ਼ਤ ਵਧਾ ਰਹੇ ਹਨ।

ਤਸਵੀਰ: Shane MacKichan

ਗਗਨ ਸਿੰਘ ਨੇ ਕਿਹਾ ਮੈਂ ਸਦਮੇ ਵਿੱਚ ਹਾਂ, ਕਿਉਂਕਿ ਮੈਂ ਉਸ ਨਾਲ ਮੰਗਲਵਾਰ ਦੁਪਹਿਰ ਨੂੰ ਗੱਲ ਕੀਤੀ ਸੀ, ਅਤੇ ਉਹ ਬਹੁਤ ਖੁਸ਼ ਸੀ I ਮੇਰੇ ਲਈ ਇਹ ਬਿਲਕੁਲ ਅਜਿਹਾ ਹੈ ਜਿਵੇਂ ਮੈਂ ਇੱਕ ਸੁਪਨੇ ਵਿੱਚ ਜੀ ਰਿਹਾ ਹਾਂ ਅਤੇ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਉਹ ਇੱਥੇ ਨਹੀਂ ਹੈ I

ਗਗਨ ਸਿੰਘ ਮੁਤਾਬਿਕ ਸੋਹੀ ਬਹੁਤ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਵਿਅਕਤੀ ਸੀ I

ਇਕ ਹੋਰ ਪੰਜਾਬੀ ਨੌਜਵਾਨ ਜ਼ਖ਼ਮੀ

ਦੱਸਣਯੋਗ ਹੈ ਕਿ ਵ੍ਹਾਈਟ ਰੌਕ ਵਿੱਚ ਚਾਕੂ ਮਾਰਨ ਦੀਆਂ ਲੰਘੇ 3 ਦਿਨਾਂ ਦੌਰਾਨ 2 ਵਾਰਦਾਤਾਂ ਵਾਪਰੀਆਂ ਹਨ ਅਤੇ ਦੂਸਰੀ ਘਟਨਾ ਵਿੱਚ ਵੀ ਪੰਜਾਬੀ ਮੂਲ ਦਾ ਨੌਜਵਾਨ ਹੀ ਸ਼ਿਕਾਰ ਬਣਿਆ ਹੈ I

ਐਤਵਾਰ ਨੂੰ 28 ਸਾਲਾ ਜਤਿੰਦਰ ਸਿੰਘ ਦੀ ਗਰਦਨ 'ਚ ਉਸ ਸਮੇਂ ਚਾਕੂ ਮਾਰਿਆ ਗਿਆ ਜਦੋਂ ਉਹ ਵ੍ਹਾਈਟ ਰੌਕ ਵਿੱਚ ਹੀ ਆਪਣੀ ਪਤਨੀ ਨਾਲ ਖੰਭੇ ਨੇੜੇ ਬੈਂਚ 'ਤੇ ਬੈਠਾ ਸੀ।

ਜਤਿੰਦਰ ਦੀ ਪਤਨੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਲਈ ਮਿੱਲ ਵਿੱਚ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ ਜਿੱਥੇ ਉਹ ਕੰਮ ਕਰਦਾ ਹੈ।

ਜਤਿੰਦਰ ਅਤੇ ਮਨਪ੍ਰੀਤ 18 ਫ਼ਰਵਰੀ ਨੂੰ ਹੀ ਬੀਸੀ ਆਏ ਹਨ I ਇਸ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨ ਦੀ ਬਹੁਤ ਘੱਟ ਸਮਰੱਥਾ ਹੈ ਅਤੇ ਉਹ ਭਾਰਤ ਵਾਪਸ ਜਾਣ ਬਾਰੇ ਵਿਚਾਰ ਕਰ ਰਹੇ ਹਨ।

ਦੋਵੇਂ ਹਮਲਿਆਂ ਵਿੱਚ ਸ਼ੱਕੀ ਦਾ ਵਰਣਨ ਇਕੋ ਜਿਹਾ ਹੈ ਜਿਸਨੂੰ ਪੰਜ ਫੁੱਟ 11 ਇੰਚ ਲੰਬਾ ਕਾਲੇ ਰੰਗ ਦਾ ਆਦਮੀ ਦਰਸਾਇਆ ਗਿਆ ਹੈ ਜਿਸਨੇ ਇੱਕ ਟੋਪੀ ਅਤੇ ਇੱਕ ਸਲੇਟੀ ਹੂਡੀ ਪਹਿਨੀ ਹੋਈ ਹੈ।

ਆਰਸੀਐਮਪੀ ਵੱਲੋਂ ਗਸ਼ਤ 'ਚ ਵਾਧੇ ਦਾ ਐਲਾਨ

ਆਰਸੀਐਮਪੀ ਮੁਤਾਬਿਕ ਅਜਿਹੀਆਂ ਵਾਰਦਾਤਾਂ ਤੋਂ ਬਾਅਦ ਉਹ ਸ਼ਹਿਰ ਦੇ ਵਾਟਰਫਰੰਟ ਖੇਤਰ ਦੇ ਨਾਲ ਗਸ਼ਤ ਵਧਾ ਰਹੇ ਹਨ।

ਡਿਕਸਨ ਨੇ ਕਿਹਾ, ਦੋਵਾਂ ਘਟਨਾਵਾਂ ਵਿਚਕਾਰ ਸਪੱਸ਼ਟ ਸਮਾਨਤਾਵਾਂ ਦੇ ਮੱਦੇਨਜ਼ਰ, ਪੁਲਿਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਇਹਨਾਂ ਦੋਵਾਂ ਘਟਨਾਵਾਂ ਵਿਚਕਾਰ ਕੋਈ ਨਿਰਣਾਇਕ ਸਬੰਧ ਹੈ ਜਾਂ ਨਹੀਂ I

ਦੱਸਣਯੋਗ ਹੈ ਕਿਵ੍ਹਾਈਟ ਰੌਕ ਵਿੱਚ ਚਾਕੂ ਮਾਰਨ ਦੀਆਂ ਲੰਘੇ 3 ਦਿਨਾਂ ਦੌਰਾਨ 2 ਵਾਰਦਾਤਾਂ ਵਾਪਰੀਆਂ ਹਨ ਅਤੇ ਦੂਸਰੀ ਘਟਨਾ ਵਿੱਚ ਵੀ ਪੰਜਾਬੀ ਮੂਲ ਦਾ ਨੌਜਵਾਨ ਹੀ ਸ਼ਿਕਾਰ ਬਣਿਆ ਹੈ I

ਦੱਸਣਯੋਗ ਹੈ ਕਿਵ੍ਹਾਈਟ ਰੌਕ ਵਿੱਚ ਚਾਕੂ ਮਾਰਨ ਦੀਆਂ ਲੰਘੇ 3 ਦਿਨਾਂ ਦੌਰਾਨ 2 ਵਾਰਦਾਤਾਂ ਵਾਪਰੀਆਂ ਹਨ ਅਤੇ ਦੂਸਰੀ ਘਟਨਾ ਵਿੱਚ ਵੀ ਪੰਜਾਬੀ ਮੂਲ ਦਾ ਨੌਜਵਾਨ ਹੀ ਸ਼ਿਕਾਰ ਬਣਿਆ ਹੈ I

ਤਸਵੀਰ: Michelle Morton/CBC

ਵ੍ਹਾਈਟ ਰੌਕ ਦੀ ਮੇਅਰ ਮੇਗਨ ਨਾਈਟ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਨਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਵੀਡੀਓ ਜਾਂ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ I

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ